ਤੁਹਾਡੀ ਸਥਿਤੀ ਦੇ ਆਧਾਰ 'ਤੇ, ਔਰੇਂਜ ਡੋਰ ਤੁਹਾਡੇ ਨਾਲ ਇਕੱਲੇ ਜਾਂ ਤੁਹਾਡੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਕੰਮ ਕਰ ਸਕਦਾ ਹੈ।
ਔਰੇਂਜ ਡੋਰ ਸਾਰਿਆਂ ਦਾ ਸਵਾਗਤ ਕਰਦਾ ਹੈ, ਭਾਵੇਂ ਤੁਹਾਡੀ ਪ੍ਰਵਾਸ ਸਥਿਤੀ ਕੋਈ ਵੀ ਹੋਵੇ। ਜੇਕਰ ਤੁਸੀਂ ਪ੍ਰਵਾਸੀ ਜਾਂ ਸ਼ਰਨਾਰਥੀ ਹੋ ਜਾਂ ਤੁਹਾਡੇ ਕੋਲ ਸਥਾਈ ਨਿਵਾਸ ਨਹੀਂ ਹੈ ਤਾਂ ਤੁਸੀਂ ਮਦਦ ਜਾਂ ਸਹਾਇਤਾ ਮੰਗ ਸਕਦੇ ਹੋ।
ਦ ਔਰੇਂਜ ਡੋਰ ਦੇ ਕਰਮਚਾਰੀ ਇਹ ਵੀ ਜਾਣਦੇ ਹਨ ਕਿ ਹਿੰਸਾ ਬੰਦ ਹੋਣ ਤੋਂ ਬਾਅਦ ਵੀ ਲੋਕ ਪਰਿਵਾਰਕ ਹਿੰਸਾ ਤੋਂ ਪ੍ਰਭਾਵਿਤ ਹੁੰਦੇ ਰਹਿੰਦੇ ਹਨ। ਜੇਕਰ ਤੁਸੀਂ ਪਹਿਲਾਂ ਪਰਿਵਾਰਕ ਹਿੰਸਾ ਦਾ ਅਨੁਭਵ ਕੀਤਾ ਹੈ ਅਤੇ ਹੁਣ ਮਦਦ ਚਾਹੁੰਦੇ ਹੋ, ਤਾਂ ਦ ਔਰੇਂਜ ਡੋਰ ਨਾਲ ਸੰਪਰਕ ਕਰੋ।