ਅਸੀਂ ਉੱਤਰੀ ਵਿਕਟੋਰੀਆ ਦੇ ਮਰੇ ਵੈਲੀ ਖੇਤਰ ਵਿੱਚ ਆਦਿਵਾਸੀ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਸੇਵਾਵਾਂ ਦੀ ਇੱਕ ਵਿਸ਼ਾਲ ਲੜੀ ਦੀ ਪੇਸ਼ਕਸ਼ ਕਰਦੇ ਹਾਂ।
ਇਨ੍ਹਾਂ ਸੱਭਿਆਚਾਰਕ ਤੌਰ 'ਤੇ ਸੰਵੇਦਨਸ਼ੀਲ ਸੰਸਾਧਨਾਂ ਅਤੇ ਸੁਵਿਧਾਵਾਂ ਵਿੱਚ ਅਰਲੀ ਲਰਨਿੰਗ ਸੈਂਟਰ, ਜੱਚਾ ਬੱਚਾ ਸਿਹਤ, ਪਰਿਵਾਰ ਸੇਵਾ, ਬਜ਼ੁਰਗਾਂ ਦੀ ਦੇਖਭਾਲ, ਸਿਹਤ ਦੇਖਭਾਲ, ਰਿਹਾਇਸ਼, ਰੋਜ਼ਗਾਰ, ਸਮਾਜਿਕ ਅਤੇ ਭਾਵਨਾਤਮਕ ਤੰਦਰੁਸਤੀ, ਅਤੇ ਮਾਨਸਿਕ ਸਿਹਤ ਆਦਿ ਸ਼ਾਮਲ ਹਨ।