ਮੁੱਖ ਨੁਕਤੇ:
-
ਜਦੋਂ ਤੁਹਾਡਾ ਬੱਚਾ ਤਿਆਰ ਹੋਣ ਦੇ ਸੰਕੇਤ ਦਿਖਾਉਂਦਾ ਹੈ ਤਾਂ ਠੋਸ ਭੋਜਨ ਦੇਣਾ ਸ਼ੁਰੂ ਕਰੋ - ਲਗਭਗ 6 ਮਹੀਨੇ ਪਰ 4 ਮਹੀਨਿਆਂ ਤੋਂ ਪਹਿਲਾਂ ਨਹੀਂ।
-
ਪਹਿਲਾਂ ਭੋਜਨ ਮੁਲਾਇਮ ਜਾਂ ਬਾਰੀਕ ਮੈਸ਼ ਕੀਤਾ ਜਾ ਸਕਦਾ ਹੈ। ਫਿਰ ਭੋਜਨ ਨੂੰ ਮੋਟੇ ਤੌਰ 'ਤੇ ਮੈਸ਼ ਕੀਤਾ ਜਾਂ ਕੱਟਿਆ ਜਾ ਸਕਦਾ ਹੈ।
-
ਪਹਿਲੇ ਭੋਜਨ ਵਿੱਚ ਆਇਰਨ ਨਾਲ ਭਰਪੂਰ ਭੋਜਨ ਸ਼ਾਮਲ ਹੋਣੇ ਚਾਹੀਦੇ ਹਨ। ਤੁਸੀਂ ਇੱਕ ਸਮੇਂ ਅਤੇ ਕਿਸੇ ਵੀ ਕ੍ਰਮ ਵਿੱਚ ਕਿੰਨੇ ਵੀ ਭੋਜਨ ਸ਼ਾਮਲ ਕਰ ਸਕਦੇ ਹੋ।
-
ਜਦੋਂ ਤੱਕ ਤੁਹਾਡਾ ਬੱਚਾ ਘੱਟੋ-ਘੱਟ 12 ਮਹੀਨਿਆਂ ਦਾ ਨਹੀਂ ਹੋ ਜਾਂਦਾ, ਉਦੋਂ ਤੱਕ ਛਾਤੀ ਦਾ ਦੁੱਧ ਚੁੰਘਾਉਂਦੇ ਰਹੋ ਜਾਂ ਸ਼ਿਸ਼ੂ ਫਾਰਮੂਲਾ ਵਰਤਦੇ ਰਹੋ।
-
ਲਗਭਗ 6 ਮਹੀਨਿਆਂ ਤੋਂ, ਉਹਨਾਂ ਭੋਜਨਾਂ ਨੂੰ ਸ਼ਾਮਲ ਕਰੋ ਜੋ ਐਲਰਜੀ ਦਾ ਕਾਰਨ ਬਣ ਸਕਦੇ ਹਨ।